“ਕਿਸਾਨ ਵਿਰੋਧੀ ਬਿਲ” ਕਿਸਾਨਾਂ ਦਾ ਗਿਆਨ ਪਰਖਦੇ ਨੇ ਬਹੁਤੇ ਪੱਤਰਕਾਰ

Share on

ਕਿਸਾਨ ਦੇ ਮੂੰਹ ਅੱਗੇ ਮਾਈਕ ਅੜਾ ਕੇ ਪੁੱਛਦੇ ਨੇ ਤੁਸੀਂ ਇੱਥੇ ਕੀ ਕਰਨ ਆਏ ਓ,ਕਿਸਾਨ ਦਾ ਉੱਤਰ ਹੁੰਦਾ ਧਰਨੇ ਵਿੱਚ ਸ਼ਾਮਲ ਹੋਣ ।
ਪੱਤਰਕਾਰ:- ਧਰਨਾ ਕਿਉਂ ਲਾਇਆ
ਕਿਸਾਨ:- ਮੋਦੀ ਨੇ ਜਿਹੜੇ ਬਿੱਲ ਪਾਸ ਕੀਤੇ ਨੇ ਉਹਨਾਂ ਦੇ ਵਿਰੋਧ ਵਿੱਚ
ਪੱਤਰਕਾਰ: ਤੁਹਾਨੂੰ ਬਿਲਾਂ ,ਬਾਰੇ ਜਾਣਕਾਰੀ ਹੈ,ਕੀ ਲਿਖਿਆ ਉਹਨਾਂ ਚ
ਓ ਪੱਤਰਕਾਰੋ ਜਿਨਾਂ ਦੇ ਮੂਹਰੇ ਡੰਡੇ ਜਿਹਾ ਮਾਈਕ ਕਰਦੇ ਓ** ਉਹਨੂੰ ਇਹ ਪਤਾ , ਕੀਲੇ ਦੀਆਂ ਕਨਾਲਾਂ ਬਾਰੇ,ਮਰਲਿਆਂ ਬਾਰੇ,ਵਿਸਵਿਆਂ ਬਾਰੇ।
ਇਕ ਕਿੱਲੇ ਵਿੱਚ ਕਿੰਨਾ ਬੀ (ਬੀਜ) ਪਵੇਗਾ, ਉਹਦੇ ਹਿਸਾਬ ਨਾਲ ਰਿਓ,ਦੇਸੀ ਖਾਦ ਕਿੰਨੀ ਪਾਉਣੀ ਆ।
ਸਰੋਂ ਦੀਆਂ ਆਡਾਂ ਕਿਵੇਂ ਲਾਉਣੀਆਂ, ਜਰੀਬ ਕੀ ਹੁੰਦੀ ਆ।
ਇਕ ਕਿੱਲੇ ਚ ਸਿਆੜ ਕਿੰਨੇ ਹੋਣੇ ਚਾਹੀਦੇ ਨੇ?
ਸੁਹਾਗਾ ਕਿੰਨੀ ਵਾਰ ਦੇਣਾ
ਵੱਟ ਕਿੰਨੇ ਫਾਸਲੇ ਤੇ ਪਾਉਣੀ ਆ
ਪਹਿਲਾ ਪਾਣੀ ਕਦੋਂ ਲਾਉਣਾ।
ਪਹਿਲੀ ਗੋਡੀ ਕਦੋਂ ਕਰਨੀ ਆ।
ਜੇ ਫਸਲ ਕਰੰਡ ਹੋ ਗੀ ਉਹਦਾ ਕੀ ਹੱਲ ਕੱਢਣਾ।
ਬਾਕੀ ਫਸਲ ਪੱਕੀ ਤੋਂ ਖੇਤ ਕੋਲ ਖੜਾ ਕੇ ਪੁੱਛ ਲਿਓ ਕਿੰਨੇ ਧਾਨ , ਕਣਕ ਤੇ ਮੱਕੀ ਦਾ ਝਾੜ ਹੋਵੇਗਾ? ਜਮਾਂ ਸਹੀ ਦੱਸੂ।
ਗੰਨ ਦਾ ਪੁੱਛ ਲਿਓ ,ਘੁਲਾੜੀ ਬਾਰੇ ਪੁੱਛੋ ਸੋ ਪਲੀਜ ਨਾ ਤੰਗ ਕਰਿਆ ਕਰੋ ਇਹਨਾਂ ਨੂੰ ਏਨਾ ਪਤਾ ਜੋ ਤੁਹਾਨੂੰ ਨਹੀਂ ਪਤਾ ।
ਇਹ ਪੰਜਾਬ ਦਾ ਅੰਨਦਾਤਾ ਜੋ ਪੂਜਣ ਯੋਗ ਸਥਾਨ ਤੋਂ ਚੱਕ ਕੇ ਹਾਕਮ ਧਿਰ ਨੇ ਸੜਕ ਤੇ ਬਿਠਾ ਦਿੱਤਾ ।
ਇਹ ਏਨੀ ਗਲ ਸਮਝੇ ਹੋਏ ਨੇ ਇਹ ਤਿੰਨ ਕਾਨੂੰਨ ਸਾਨੂੰ ਰਗੜ ਦੇਣਗੇ, ਤਬਾਹ ਕਰ ਦੇਣਗੇ।ਜੇ ਪੰਜਾਬ ਦਾ ਕਿਸਾਨ ਤਬਾਹ ਤਾਂ ਦੇਸ਼ ਤਬਾਹ ਕਿਉਂਕਿ ਪੰਜਾਬ ਦਾ ਕਿਸਾਨ ਭਾਰਤ ਦੀ ਰੀੜ੍ਹ ਦੀ ਹੱਡੀ ਆ,ਸੋਚ ਲਓ ਜੇ ਆਪਣੀ ਰੀੜ ਦੀ ਹੱਡੀ ਵਿੱਚ ਨੁਕਸ ਪੈ ਜਾਵੇ ਸਰੀਰ ਤੁਰਦਾ ਨਹੀਂ ।ਇਵੇਂ ਹਾਲ ਦੇਸ਼ ਦਾ ਹੋਣਾ।

ਕਿਸਾਨ ਮਜਦੂਰ ਏਕਤਾ ਜਿੰਦਾਬਾਦ

ਜਤਿੰਦਰ ਕੌਰ ਬੁਆਲ ਸਮਰਾਲਾ

pr-admin

Leave a Reply

Your email address will not be published. Required fields are marked *

Back to top