ਦੇਸੀ

Share on

ਫਲਾਣਾ ਦੇਸੀ,ਉਹਨੂੰ ਕੀ ਪਤਾ ਉਹ ਜਮਾਂ ਦੇਸੀ ਆ ,ਬਸ ਦੇਸੀ ਦੇਸੀ ਦੇਸੀ ਦੇਸੀ * ਇਹ ਸ਼ਬਦ ਮੈਂ ਗੋਰਿਆਂ ਦੀ ਧਰਤੀ ਤੇ ਤਿੰਨ ਸਾਲ ਰਹਿ ਕੇ ਬਹੁਤ ਸੁਣਿਆ ,ਇਥੇ ਵੀ ਸੁਣਦੀ ਹਾਂ । ਦੇਸੀ ਕੌਣ ਹੁੰਦੇ ਨੇ ? ਜੀਹਦਾ ਪਹਿਰਾਵਾ ਸਾਦਾ , ਠੇਠ ਪੰਜਾਬੀ ਬੋਲਦਾ ,ਉਹ ਮੂੰਹ ਜਿਹਾ ਵਿੰਗਾ ਕਰਕੇ thnx ਨਹੀਂ ਧੰਨਵਾਦ, ਸ਼ੁਕਰੀਆ, ਮਿਹਰਬਾਨੀ ਆਖਦਾ।
Doesn’t matter, at least, yea ,no ,o yea yea , sorry ,comfy , Nap
ਨਹੀਂ ਆਖਦਾ ਉਹ ਦੇਸੀ ਆ?
ਜਿਹੜਾ ਮਾਂ ਬੋਲੀ ਪੰਜਾਬੀ ਬੋਲਦਾ ,ਉਹ ਦੇਸੀ ਆ?
ਜਿਹੜਾ ਸਟੀਲ ਦੇ ਗਿਲਾਸ ਚ ,ਜੂਸ ,ਸ਼ਿਕੰਜਵੀ ਤੇ ਚਾਹ ,ਦੁੱਧ ਪੀ ਲੈਂਦਾ ਉਹ ਦੇਸੀ ਆ?
ਜੋ ਰੋਟੀ ਤੇ ਸਾਗ ,ਸਬਜੀ ਪਾ ਕੇ ਹੱਥ ਤੇ ਧਰ ਕੇ ਖਾ ਲੈਂਦਾ ਉਹ ਵੀ ਦੇਸੀ ਆ?
ਜੋ foot touch ਕਰੋ ਨਹੀਂ ਆਖਦੇ ਤੇ ਸਗੋਂ ਆਪਣੇ ਬੱਚੇ ਨੂੰ ਕਹਿੰਦੇ ਪੈਰੀਂ ਹੱਥ ਲਾਓ ,ਉਹ ਦੇਸੀ ਨੇ
ਪਾਨੀ ਨਹੀਂ ਪਾਣੀ ਕਹਿੰਦੇ ਨੇ ਉਹ ਦੇਸੀ ਨੇ ?
ਮੈਨੂੰ ਦੁੱਖ ਲਗਦਾ ਇਹ ਸਭ ਸੁਣ ਕੇ ਉਹ ਦੇਸੀ ਆ ,ਤੁਸੀ ਚਾਰ ਸ਼ਬਦ ਅੰਗਰੇਜ਼ੀ ਦੇ ਸਿੱਖ ਕੇ ਵਲਾਇਤੀ ਵਿਦੇਸ਼ੀ ਬਣ ਗਏ । ਸਾਡੀ ਮਾਨਸਿਕਤਾ??ਸਾਡੀ ਤਰਾਸਦੀ? ਹਰ ਭਾਸ਼ਾ ਦਾ ਸਤਿਕਾਰ ਕਰੋ ,ਭਾਸ਼ਾ ਕੋਈ ਵੀ ਮਾੜੀ ਨਹੀਂ, ਮੈਂ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਦੀ ਹਾਂ ਪਰ ਮੈਂ ਪੰਜਾਬੀ ਭਾਸ਼ਾ, ਪੰਜਾਬੀ ਪਹਿਰਾਵਾ ,ਪੰਜਾਬੀ ਰਹਿਣ ਸਹਿਣ ਨੂੰ ਬੇਹੱਦ ਪਿਆਰ ਕਰਦੀ ਹਾਂ ਤੇ ਅੱਜ ਵੀ ਰੋਟੀ ਤੇ ਸਾਗ ,ਸਬਜੀ ਪਾ ਕੇ ਹੱਥ ਤੇ ਧਰ ਕੇ ਖਾ ਲੈਂਦੀ ਹਾਂ, ਸਟੀਲ ਦੇ ਗਲਾਸ ਚ ਜੂਸ ,ਦੁੱਧ ਚਾਹ ਪੀ ਲੈਂਦੀ ਹਾਂ, ਸਾਹਮਣੀ ਬੀਬੀ ਨਾਲ ਦਰਾਂ ਚ ਭੁੰਜੇ ਬਹਿ ਕੇ ਗੱਲਾਂ ਮਾਰ ਲੈਂਦੀ ਹਾਂ, ਸਲਵਾਰ ਤੇ ਪੂਰੀ ਬਾਂਹ ਦਾ ਕਮੀਜ਼ ਤੇ ਸਿਰ ਵੀ ਢੱਕ ਲੈਂਦੀ ਹਾਂ ਜੇ ਮੈਂ ਦੇਸੀ ਹਾਂ ਤਾਂ ਏਦਾਂ ਈ ਸਹੀ
ਅਸੀਂ ਬੰਦੇ ਈ ਦੇਸੀ ਹਾਂ ।ਦੇਸੀ ਜਿੰਦਾਬਾਦ
ਰੱਬ ਰਾਖਾ
ਜਤਿੰਦਰ ਕੌਰ ਬੁਆਲ ਸਮਰਾਲਾ

pr-admin

Leave a Reply

Your email address will not be published. Required fields are marked *

Back to top