ਧੰਨ ਮੇਰੇ ਭਾਰਤ ਮਹਾਨ ਦੀ ਔਰਤ

Share on

ਮੇਰੇ ਭਾਰਤ ਮਹਾਨ ਦੀ ਔਰਤ ਤੂੰ ਧੰਨ ਹੈਂ, ਸਾਰਾ ਸਾਲ ਪਤੀ ਦੀਆਂ ਝਿੜਕਾਂ ,ਕੁੱਟ ਮਾਰ ਤੂੰ ਮੰਦਾ ਚੰਗਾ ਸੁਣਦੀ ਏਂ ਫੇਰ ਵੀ ਤੂੰ ਕਰਵਾ ਚੌਥ ਵਾਲੇ ਦਿਨ ਆਪਣੇ ਸਿਰ ਦੇ ਸਾਂਈ ਦੀ ਲੰਮੀ ਉਮਰ ਲਈ ਵਰਤ ਰੱਖਦੀ ਏਂ। ਸਵੇਰੇ ਮਾੜਾ ਮੋਟਾ ਕੁੱਝ ਖਾ ਕੇ ਪੂਰਾ ਦਿਨ ਤੂੰ ਪਾਣੀ ਦੀ ਘੁੱਟ ਵੀ ਨਹੀਂ ਪੀਂਦੀ। ਇਸ ਤੋਂ ਵੱਡੀ ਕੁਰਬਾਨੀ ਕੀ ਕਰੇ? ਪਰ ਤੇਰੀ ਕਦਰ ਜੋ ਹੋਣੀ ਚਾਹੀਦੀ ਨਹੀਂ ਹੋ ਰਹੀ ਕਿਉਂਕਿ ਤੂੰ ਭਾਰਤੀ ਔਰਤ ਹੈ। ਜਿੱਥੇ ਪਹਿਲਾਂ ਔਰਤ ਨੂੰ ਪੈਰ ਦੀ ਜੁਤੀ ਸਮਝਿਆ ਜਾਂਦਾ ਸੀ ਭਾਵੇ ਬਦਲਾਅ ਆ ਗਿਆ ਪਰ ਓਨਾ ਨਹੀਂ ਜਿੰਨਾ ਆਉਣਾ ਚਾਹੀਦਾ। ਕਦਰ ਤੇਰੀ ਅਜੇ ਵੀ ਘੱਟ ਆ। ਜਿਸ ਪਤੀ ਤੇ ਪਤੀ ਦੇ ਪਰਿਵਾਰ ਲਈ ਤੂੰ ਆਪਣੇ ਮਾਂ, ਬਾਪ ਭੈਣ ਭਰਾ ਛੱਡ ਕੇ ਆਉਂਦੀ ਏ ? ਪਿਓ ਦੇ ਘਰ ਜਾਣ ਲਈ ਤੈਨੂੰ ਫੇਰ 10 ਵਾਰੀ ਪੁੱਛਣਾ ਪੈਂਦਾ ਤੇ ਅੱਗੋਂ ਬਹੁਤ ਘੱਟ ਪਤੀ ਹੋਣਗੇ ਜੋ ਕਹਿਣਗੇ ਚੱਲ ਸਵੇਰੇ ਈ ਚੱਲਦੇ ਹਾਂ, ਮੈਂ ਨਾਲ ਚੱਲਦਾ? ਨਹੀਂ ਬਹੁਤੇ 5,7 ਕੰਮ ਗਿਣਾ ਦਿੰਦੇ ਨੇ। ਤੂੰ ਫੇਰ ਚੁੱਪ ਕਰ ਜਾਂਦੀ ਏਂ ਕਿਉਂ ਤੂੰ ਇਕ ਸੰਸਕਾਰੀ ਔਰਤ ਹੈਂ ਤੇਰੇ ਮਾਤਾ ਪਿਤਾ ਏਹੀ ਸਿਖਿਆ ਦਿੱਤੀ ਆ ਕਿ ਪਤੀ ਤੇਰਾ ਪਰਮੇਸ਼ਰ ਆ। ਪਤੀ ਦਾ ਘਰ ਤੇਰਾ ਘਰ ਆ ਪਰ ਮੇਰੇ ਮੁਤਾਬਕ ਤੇਰਾ ਘਰ ਤਾਂ ਬਣਿਆ ਈ ਨਹੀਂ । ਪਤੀ ਦੇ ਘਰ ਵਿੱਚ ਵੀ ਤੂੰ ਬੇਗਾਨੀ ਧੀ ਹੈਂ ਤੇ ਮਾਤਾ ਪਿਤਾ ਦੇ ਘਰ ਚ ਤੈਨੂੰ ਕਿਹਾ ਜਾਂਦਾ ਸੀ ,ਤੂੰ ਬੇਗਾਨੇ ਘਰ ਜਾਣਾ ਏਂ। ਕੀ ਗੱਲ ਤੂੰ ਹਰ ਥਾਂ ਬੇਗਾਨੀ ਏਂ ਪਰ ਕਿਉਂ? ਤੇਰੀ ਤਰਾਸਦੀ ਆ । ਤੂੰ ਪਤੀ ਦੀ ਖੁਸ਼ੀ ਤੇ ਬੱਚਿਆਂ ਦੀ ਖੁਸ਼ੀ ਲਈ ਜਿਉਂਦੀ ਏ। ਤੂੰ ਪਤੀ ਦਿ ਬਰਾਬਰੀ ਬਹੁਤ ਘੱਟ ਕਰਦੀ ਏਂ ਕਿਉਂਕਿ ਤੇਰੀ ਸੰਸਕ੍ਰਿਤੀ ਨੇ ਏਹੀ ਸਿਖਾਇਆ ਜੇ ਤੂੰ ਮੂਹਰੇ ਰਤਾ ਵੀ ਬੋਲੀ ਤੇਰਾ ਘਰ ਟੁੱਟ ਜਾਵੇਗਾ। ਬੱਚਿਆਂ ਖਾਤਰ ਆਪਣੇ ਮਾਂ ਪਿਓ ਦੇ ਦਿੱਤੇ ਸੰਸਕਾਰਾਂ ਤੇ ਫੁੱਲ ਚੜਾਉਂਦੀ ਤੂੰ ਜੁਲਮ ਸਹਿ ਕੇ ਵੀ ਜੀਅ ਰਹੀ ਹੈਂ ।

ਪੱਛਮੀ ਸੱਭਿਆਚਾਰ ਚ ਅਬਲ ਤਾਂ ਕੋਈ ਪਤਨੀ ਤੇ ਜਿਆਦਤੀ ਕਰ ਨਹੀਂ ਸਕਦਾ ਜੇ ਕਿਤੇ ਉਨੀ ਇਕੀ ਹੋ ਜਾਵੇ ,ਪੰਦਰਾਂ ਵਾਰੀ ਸੌਰੀ ਕਹੇਗਾ ,ਮਨਾਏਗਾ ਕਿਉਂਕਿ ਪੱਛਮੀ ਸੱਭਿਅਤਾ ਚ ਔਰਤਾਂ ਡਰੈਸ ਬਦਲਣ ਵਾਂਗ ਪਤੀ ਬਦਲ ਲੈਂਦੀਆਂ ਹਨ। ਉਹਨਾਂ ਦੇ ਮੁਕਬਲੇ ਤੂੰ ਗਾਲਾਂ ਖਾ ਕੇ ਕਿਉਂਕਿ ਮਰਦ ਗਾਲ ਵੀ ਮਾਂ,ਭੈਣ ਤੇ ਕੁੜੀ ਦੀ ਕੱਢਦਾ ਅੱਜ ਵੀ ਤੂੰ ਫੇਰ ਵੀ * ਵਰਤ ਰੱਖਦੀ ਏਂ* ਸੱਚੀਂ ਤੂੰ ਧੰਨ ਏ
ਜਤਿੰਦਰ ਕੌਰ ਬੁਆਲ ਸਮਰਾਲਾ

pr-admin

Leave a Reply

Your email address will not be published. Required fields are marked *

Back to top