ਨਲਕੇ ਦਾ ਦੁੱਖ

Share on

ਉਹ ਕਹਿੰਦੀ ਜਦੋਂ ਵੀ ਮੈਂ ਘਰ ਦਾ ਮੋੜ ਮੁੜਦੀ,ਤਾਂ ਮੈਨੂੰ ਇੰਝ ਲਗਦਾ ਜਿਵੇਂ ਨਲਕਾ ਕੁੱਝ ਕਹਿ ਰਿਹਾ ਹੋਵੇ ਪਰ ਮੈਂ ਨਲਕੇ ਵੱਲ ਝਾਕ ਕੇ ਲੰਘ ਜਾਣਾ, ਘਰ ਜਾਂਦੀ ਤੱਕ ਕਾਫੀ ਪਿੱਛੇ ਤੱਕ ਸੋਚਣਾ।ਜਦੋਂ ਘਰ ਘਰ ਨਲਕੇ ਹੁੰਦੇ ਸੀ, ਕਿੰਨੀ ਕਦਰ ਸੀ ਨਲਕੇ ਦੀ। ਕਈ ਦਾਨੀ, ਭਲੇ ਲੋਕ ਰਸਤਿਆਂ ਚ ਕਿਸੇ ਵੱਡੇ ਦਰੱਖਤ ਹੇਠ ਨਲਕਾ ਲਵਾ ਦਿੰਦੇ, ਉਹਦਾ ਵੱਡਾ ਫਾਇਦਾ ਆਉਂਦੇ ਜਾਂਦੇ ਰਾਹੀਆਂ ਨੂੰ ਹੁੰਦਾ, ਗਰਮੀਆਂ ਚ ਨਾਲੇ ਰਾਹੀ ਪਾਣੀ ਪੀ ਲੈਂਦਾ ਤੇ ਨਾਲੇ ਅਰਾਮ ਕਰ ਲੈਂਦਾ ਝੱਟ ਕੁ। ਕਈਆਂ ਨੇ ਹਲਟੀ ਵੀ ਲਵਾ ਦੇਣੀ।

ਸਾਰਾ ਪਿੰਡ ਉਸ ਹਲਟੀ ਤੇ ਪਸ਼ੂਆਂ ਨੂੰ ਪਾਣੀ ਪਿਲਾਉਂਦਾ ਨਲਾਉਂਦਾ, ਬੀਬੀਆਂ ਕੱਪੜੇ ਧੋ ਲਿਆਉਂਦੀਆਂ। ਉਦੋਂ ਸਮੇਂ ਚੰਗੇ ਸੀ ਭਾਈ,ਧੀਆਂ ਨੂੰਹਾਂ ਨੂੰ ਸਾਰੇ ਅਪਣੱਤ ਨਜਰੀਏ ਨਾਲ ਵੇਖਦੇ ਸੀ, ਅੱਜ ਵਾਗੂੰ ਮੇਰ ਤੇਰ ਭੋਰਾ ਨਹੀਂ ਸੀ। ਗੱਲ ਨਲਕੇ ਦੀ ਕਰੀਏ, ਨਲਕੇ ਦੀ ਪੂਰੀ ਪਰਧਾਨਤਾ ਹੁੰਦੀ ਸੀ ਘਰ ਵਿੱਚ, ਖਵਾਜਾ ਮੰਨਿਆ ਜਾਂਦਾ ਸੀ। ਜੇ ਕਿਤੇ ਨਲਕੇ ਦੀ ਬੋਕੀ ਖਰਾਬ ਹੋ ਜਾਣੀ, ਨੇਰੀ ਆ ਜਾਂਦੀ ਸੀ ਬਈ ਪਾਣੀ ਕਿਥੋਂ ਆਊ? ਜਿਆਦਾਤਰ ਨਲਕੇ ਦੀ ਬੋਕੀ ਈ ਖਰਾਬ ਹੁੰਦੀ ਸੀ। ਇਕ ਦੌਰ ਅਜਿਹਾ ਆਇਆ ਪੰਜਾਬ ਚ ਨਸ਼ਾ ਆ ਵੜਿਆ, ਨਸ਼ੇੜੀ ਨਲਕੇ ਦੀ ਡੰਡੀ ਲਾਹ ਲੈ ਜਾਂਦੇ ਤੇ ਆਪਣਾ ਡੰਗ ਟਪਾਉਂਦੇ। ਨਲਕਿਆਂ ਤੇ ਮੋਟਰਾਂ ਲੱਗ ਗਈਆਂ,ਜੀਹਦੇ ਘਰ ਨਲਕੇ ਤੇ ਮੋਟਰ ਹੁੰਦੀ ਸੀ ਉਹ ਆਪਣੇ ਆਪ ਨੂੰ ਬਿਰਲਾ ਟਾਟਾ ਅਖਵਾਉਂਦਾ ਸੀ। ਇਕ ਗੀਤ ਵੀ ਆਇਆ ਸੀ # ਨੀ ਮਿੱਤਰਾਂਦੀ ਮੋਟਰ ਤੇ ਲੀੜੇ ਧੋਣ ਦੇ ਬਹਾਨੇ ਆ ਜਾ ਉਹ ਮੂਹਰੇ ਤੋਂ ਪਤਾ ਕੀ ਕਹਿੰਦੀ? ਕੀ ਕਰਾਂ?

** ਹੁਣ ਮੇਰੇ ਬਾਪੂ ਨੇ ਘਰ ਨਲਕੇ ਤੇ ਮੋਟਰ ਲਾ ਲਈ ।ਸਮੇਂ ਦੇ ਬਦਲਾਅ ਨਾਲ ਹੁਣ ਸਮਰਸੀਬਲ ਆ ਗਏ । ਨਲਕਿਆਂ ਦੀ ਜਗ੍ਹਾ ਰਸਤਿਆਂ ਚ ਧਾਰਮਕ ਸਥਾਨਾਂ ਤੇ ਵਾਟਰ ਕੂਲਰ ਰੱਖ ਦਿੱਤੇ ਪਰ ਤਰਾਸਦੀ ਆ ਗਲਾਸ ਨੂੰ ਚੋਰੀ ਹੋਣ ਤੋਂ ਸੰਗਲੀ ਪਵਾ ਦਿੱਤੀ, ਸ਼ਾਬਾਸ਼ੇ ਦੇ ਹੱਕਦਾਰ ਹਾਂ,ਨਹੀਂ ਰੀਸਾਂ ਬੈਂਕ ਚ ਜਾਓ ਉੱਥੇ ਪੈਨ ਦੇ ਸੰਗਲੀ ,ਇਹ ਸੰਗਲੀਆਂ ਪਵਾਉਣ ਲਈ ਜਿੰਮੇਵਾਰ ਅਸੀਂ ਹਾ।ਗੱਲ ਨਲਕੇ ਦੇ ਦੁੱਖ ਦੀ ਕਰੀਏ ਇਹ ਨਲਕਾ ਇਕ ਦੁਕਾਨ ਦੇ ਅੱਗੇ ਆ ਪਰ ਉੱਥੇ ਰੱਤੀ ਭਰ ਸਫਾਈ ਨਹੀਂ, ਬਹੁਤ ਦਰਦ ਆਉਂਦਾ ਪਰ ਉਹ ਕਹਿੰਦੀ ਮੇਰੀ ਬੇਵਸੀ ਆ,ਆਹ ਲਾਕ ਡਾਊਨ ਚ ਉਸ ਨਲਕੇ ਨੂੰ ਮੈਂ ਵੀ ਨੇੜੇ ਤੋਂ ਤੱਕਿਆ ਮੈਨੂੰ ਲੱਗਿਆ ਜਿਵੇਂ ਉਹ ਉਹ ਆਪਣਾ ਦੁੱਖ ਚਿਰਾਂ ਤੋਂ ਈ ਦੱਸਣਾ ਚਾਹੁੰਦਾ ਹੋਵੇ,ਉਹ ਕਹਿੰਦਾ ਮੈਂ ਵੀ ਉਹੀ ਆ ਜੀਹਦੇ ਪਾਣੀ ਨੂੰ ਮਿੱਠਾ ਕਹਿੰਦੇ ਸੀ,ਸਾਰਾ ਪਰਿਵਾਰ ਮੇਰਾ ਪਾਣੀ ਭਰਦੇ ਸੀ, ਵਰਤਦੇ ਸੀ, ਪੀਣ ਤੋ ਲੈ ਕੇ, ਨਹਾਉਣਾ, ਕੱਪੜੇ ਧੋਣਾ ਤੇ ਪਸ਼ੂਆਂ ਨੂੰ ਵੀ ਨਲਕੇ ਤੇ ਪਾਣੀ ਪਿਲਾਉਂਦੇ ਸੀ, ਹੁਣ ਮੈਂ ਹੈਰਾਨ ਹਾਂ ਕਿ ਲੋਕਾਂ ਨੇ ਮੈਨੂੰ ਕਿਉਂ ਵਿਸਾਰ ਦਿੱਤਾ, ਮੇਰਾ ਪਾਣੀ ਕੌੜਾ ਹੋ ਗਿਆ, ਖਾਰਾ ਹੋ ਗਿਆ?

ਕੋਈ ਨਾ ਭਾਈ ਸਭ ਸਮੇਂ ਦਾ ਗੇੜ ਆ,ਹੁਣ ਤਾਂ ਰਿਸ਼ਤੇ ਵਿਸਾਰੇ ਜਾ ,ਰਹੇ ਨੇ,ਤੂੰ ਤਾਂ ਨਲਕਾ ਏਂ? ਠੀਕ ਆ ਤਰੱਕੀ ਕਰੋ ਪਰ ਏਨੀ ਵੀ ਨਹੀਂ ਕਿ ਪੁਰਖਿਆਂ ਨੂੰ ਭੁੱਲ ਜਾਈਏ, ਨਲਕਾ ਵੀ ਪੁਰਖਿਆਂ ਚ ਈ ਆਉਂਦਾ, ਆਪਣੇ ਵੱਡੇ ਨਲਕੇ ਖੂਹਾਂ ਨੂੰ ਖਵਾਜਾ ਕਹਿੰਦੇ ਸੀ। ਬੋਰ ਭਾਵੇਂ ਖੂਹ ਦਾ,ਨਲਕੇ ਦਾ ਤੇ ਭਾਵੇਂ ਮੋਟਰ ਦਾ ਕੀਤਾ ਜਾਂਦਾ ਸੀ ਤਾਂ ਚਲਾਉਣ ਵੇਲੇ ਚੌਲਾਂ ਦੀ ਕੜਾਹੀ ਕੀਤੀ ਜਾਂਦੀ ਸੀ,ਸਾਰਿਆਂ ਨੇ ਮੱਥਾ ਟੇਕ ਕੇ ਉਹ ਮਿੱਠੇ ਚੌਲ ਪ੍ਰਸ਼ਾਦ ਸਮਝ ਕੇ ਛਕਣੇ। ਆਂਢ ਗੁਆਂਢ ਵੀ ਵੰਡਣੇ।ਭਾਈ ਨਲਕਿਆ,ਖਵਾਜਿਆ ਹੁਣ ਤਾਂ ਅੱਗਾ ਦੌੜ ਪਿੱਛਾ ਚੌੜ ਆ। ਹਉਕਾ ਨਾ ਕਰ ਸਭ ਦੇ ਦਿਨ ਫਿਰਦੇ ਨੇ। ਕੀ ਪਤਾ? ਪਾਣੀ ਦਿਨੋ ਦਿਨ ਖਤਮ ਹੋ ਰਿਹਾ, ਮਹਿੰਗਾਈ ਵੱਧ ਰਹੀ ਹੈ,ਲਗਦਾ ਉਹ ਦਿਨ ਦੂਰ ਨਹੀਂ ਤੇਰੀ ਕਦਰ ਫੇਰ ਪਵੇਗੀ ।ਸੋ ਬੇਨਤੀ ਆ ਜਿਨਾਂ ਦੇ ਘਰ ਅਜੇ ਵੀ ਨਲਕੇ ਹੈਗੇ ਆ ਉਹਨੂੰ ਗੇੜ ਲਿਆ ਕਰੋ ਉਹ ਚਲਦਾ ਰਹੇਗਾ, ਨਲਕਾ ਗੇੜਨਾ ਬਾਹਾਂ ਮੋਢਿਆਂ ਦੀ ਚੰਗੀ ਕਸਰਤ ਵੀ ਆ। ਆਓ ਪੁਰਖਿਆਂ ਦੇ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰੀਏ  ( ਇਹਨਾਂ ਫੋਟੋਆਂ ਚ ਚਾਰ ਨਲਕੇ ਹਨ, ਚਾਰੋ ਈ ਮੇਰੇ ਇਲਾਕੇ ਦੇ ਨੇ ਜੋ ਵੀਰ ਹਰਭਜਨ ਮਾਨ ਚਲਾ ਰਹੇ ਨੇ ਉਹਦੇ ਭਾਗ ਚੰਗੇ ਨੇ ਅੱਜ ਵੀ ਚੱਲਦਾ, ਦੂਜੀ ਫੋਟੋ ਚ ਜੋ ਦੁਕਾਨ ਅੱਗੇ ਖੜਾ ਦੁਖ ਸੁਣਾ ਰਿਹਾ ਤੇ ਤੀਸਰੀ ਫੋਟੋ ਚ ਪਾਣੀ ਹੀ ਨਹੀਂ ਆ ਰਿਹਾ,ਚੌਥੀ ਫੋਟੋ ਵਾਲਾ ਵੀ ਲਗਦਾ ਚੱਲ ਰਿਹਾ ਅਜੇ

© ਜਤਿੰਦਰ ਕੌਰ ਬੁਆਲ ਸਮਰਾਲਾ

pr-admin

8 thoughts on “ਨਲਕੇ ਦਾ ਦੁੱਖ

  1. ਵਾਹ ਭੈਣ ਜੀ ਸੁਨਹਿਰੀ ਕਲਮ ਲਈ ਦੁਆਵਾਂ ਮੇਰੀ ਭੈਣ ਜੀ ਨੂੰ ਹਮੇਸ਼ਾਂ ਚੜਦੀ ਕਲਾ ਬਖਸ਼ਿਸ਼ ਕਰਨ ਦੁਆਵਾਂ ਸਤਿਕਾਰ ਸ਼ੁਕਰੀਆ ਜੀ ❤️🌹❤️🌹❤️💐🌺🌸🌾🌷

  2. Behan g boht Sohna likhya thodi Kalam ne.Waheguru thonu hamesha hi Bal bakshe.Chrdi kla ch rho .Trakiyan Mano.God bless u.

    1. ਸਾਡੇ ਬਚਪਨ ਨੂੰ ਤਾਜਾ ਕਰਨ ਵਾਲੇ ਬੋਲ🤗🤗🤗👍 ਬਹੁਤ ਖ਼ੂਬ ਲਿਖਿਆ ਮੈਮ 🤗🤗🤗👍👍👍👍👍👍👍👍

  3. Superb article mam….really touched the heart and soul….wat a narration …..tusi tan kaayal hi karta …parmatama kalam nu daat bakshe….ye tusi ajehe bhulle visre samyan nu exam hi Yaad karwaunde Rahon….🙏🏼🙏🏼🙏🏼

Leave a Reply

Your email address will not be published. Required fields are marked *

Back to top