ਨਵੀਂ ਸੇਧ – ਡਾਕਟਰ ਵਿਕਰਮ ਸਿੰਘ ਸੰਗਰੂਰ ਤੇ ਡਾਕਟਰ ਰਵੀ

Share on

ਬਹੁਤ ਬਹੁਤ ਮੁਬਾਰਕਾਂ ਸਾਡੇ ਡਾਕਟਰ ਵਿਕਰਮ ਸਿੰਘ ਸੰਗਰੂਰ ਤੇ ਡਾਕਟਰ ਰਵੀ** ਮੈਂਨੂੰ ਡਾਕਟਰ ਵਿਕਰਮ ਸਿੰਘ ਸੰਗਰੂਰ ਤੇ ਬਹੁਤ ਮਾਣ ਆ ਤੇ ਇਹ ਮਾਣ ਕੱਲ੍ਹ ਹੋਰ ਵੀ ਮਣਾਂ ਮੂੰਹੀਂ, ਮਾਣ ਮੱਤਾ ਹੋ ਗਿਆ ਜਦੋਂ ਵਿਕਰਮ ਨੇ ਆਪਣੀ ਜੀਵਨ ਸਾਥਣ ਡਾਕਟਰ ਰਵੀ ਨੂੰ ਸ਼ਗਨ ਚ ਕਿਤਾਬਾਂ ਦਿੱਤੀਆਂ। ਵਿਕਰਮ ਚੇਲਾ ਪਤਾ ਕੀਹਦਾ ਆਪਾਂ ਸਾਰੇ ਜਾਣਦੇ ਹਾਂ, ਹੁਣ ਇਹ ਮੇਰਾ ਗੁਰੂ ਆ ਮੈਂ ਇਹਦੀਆਂ ਲਿਖਤਾਂ ਪੜ ਪੜ ਕੇ ਸਭ ਤੋਂ ਪਹਿਲਾਂ ਆਪਣੇ ਵੀਰ ਹਰਭਜਨ ਮਾਨ ਬਾਰੇ ਵੀਰ ਦੇ ਜਨਮ ਦਿਨ 30 ਦਸੰਬਰ 2016 ਨੂੰ ਵਿਕਰਮ ਦੀ ਨਕਲ ਮਾਰ ਕੇ ਚਾਰ ਅੱਖਰ ਲਿਖਣੇ ਸ਼ੁਰੂ ਕੀਤੇ ਤੇ ਅੱਜ ਥੋੜਾ ਬਹੁਤ ਲਿਖ ਲੈਂਦੀ ਹਾਂ। ਇਹ ਮਾਣ ਵਿਕਰਮ ਨੇ ਮੈਨੂੰ ਵੀ ਦਿੱਤਾ ( ਇਹ ਗੱਲ ਲਿਖਦੀ ਦਾ ਐਸ ਵੇਲੇ ਮੇਰਾ ਮਨ ਜਜਬਾਤੀ ਹੋ ਗਿਆ), ਮੈਂ ਕੌਣ ਆ? ਵਿਕਰਮ ਤੁਸੀਂ ਮੈਨੂੰ ਬਹੁਤ ਵੱਡਾ ਕਰ ਦਿੱਤਾ। ਕਰੋਨਾ ਦੀ ਦਹਿਸ਼ਤ ਨਹੀਂ ਡਾਕਟਰ ਵਿਕਰਮ ਸਿੰਘ ਸੰਗਰੂਰ ਤੇ ਡਾਕਟਰ ਰਵੀ ਦਾ ਸ਼ਗਨ ਹੋਵੇ ਤੇ ਅਸੀਂ ਨਾ ਜਾਈਏ ?ਵੀਰੇ ਨੇ ਵੀ ਤੇ ਮੈਂ ਵੀ ਪਹੁੰਚ ਜਾਣਾ ਸੀ ਬਾਕੀ ਜੋ ਭਾਵੇ ਕਰਤਾਰ ਤੇ ਵੀਰ ਹਰਭਜਨ ਮਾਨ ਦੀ ਸਿੱਖਿਆ ਤੇ ਫੁੱਲ ਚੜਾਉਣਾ ਸਾਡਾ ਪਹਿਲਾ ਕਦਮ ਆ।


ਵਿਕਰਮ ਗੁਣਾਂ ਦਾ ਖਜਾਨਾ ,ਡਾਕਟਰ ਰਵੀ ! ਤੁਸੀਂ ਹੀਰਾ ਚੁਣਿਆ ( ਟੀਸੀ ਦਾ ਬੇਰ,ਵਿਕਰਮ ਸਮਝੇਗਾ) ਤੁਹਾਡੀ ਅੱਖ ਪਾਰਖੂ ਆ,  ਤੁਸੀਂ ਕਰਮਾਂ ਵਾਲੇ ਓ,ਤੁਹਾਡੀ ਪਸੰਦ ਤੇ ਪਾਰਖੂ ਅੱਖ ਨੂੰ ਮੈਂ ਦਾਦ ਦਿੰਦੀ ਹਾਂ, ਤੁਹਾਨੂੰ ਤੇ ਤੁਹਾਡੇ ਪਰਿਵਾਰਾਂ ਨੂੰ ਦੁਆਵਾਂ ਭਰੀਆਂ ਮੁਬਾਰਕਾਂ, ਤੁਹਾਡੇ ਆਉਣ ਵਾਲੇ ਜੀਵਨ ਤੇ ਉਜਲੇ ਭਵਿੱਖ ਦੀ ਮਾਲਕ ਅੱਗੇ ਅਰਦਾਸ ਕਰਦੀ ਹਾਂ, ਜੁੱਗ ਜੁੱਗ ਜੀਓ ਚੜ੍ਹਦੀ ਕਲਾ…………….

ਸਾਡਾ ਇਕ ਮੈਂਬਰ ਪਹੁੰਚਿਆ ਸ਼ਗਨ ਤੇ ਗੁਰੀ ਦਿਓਲ ,ਸਾਡੀ ਵੀ ਹਾਜ਼ਰੀ ਲੱਗ ਗਈ, ਗੁਰੀ ਜੀ ਹੁਣ ਤੁਸੀਂ ਵੀ ਨੰਬਰ ਲਾਓ ,ਤੁਹਾਨੂੰ ਪਤਾ ਦੂਰ ਆਉਣਾ ਔਖਾ ਹਰਿਆਣੇ ਤੇ ਰਾਜਸਥਾਨ ਦੇ ਬਾਡਰ ਤੇ , ਇਕੱਠੇ ਹੋਈਏ, ਮਨਾਈਏ ਖੁਸ਼ੀਆਂ, ਪਾਈਏ ਭੰਗੜੇ, ਦੁਆਵਾਂ, ਪਿਆਰ,ਅਸੀਸਾਂ ਤੇ ਸਤਿਕਾਰ

© ਜਤਿੰਦਰ ਕੌਰ ਬੁਆਲ ਸਮਰਾਲਾ

pr-admin

One thought on “ਨਵੀਂ ਸੇਧ – ਡਾਕਟਰ ਵਿਕਰਮ ਸਿੰਘ ਸੰਗਰੂਰ ਤੇ ਡਾਕਟਰ ਰਵੀ

  1. ਬਹੁਤ ਸਾਰੀਆਂ ਮੁਬਾਰਕਾਂ ਵਿਕਰਮ ਵੀਰ ਜਤਿੰਦਰ ਭੈਣ ਜੀ ਵੀਰ ਹਰਭਜਨ ਮਾਨ ਜੀ❤️🙏❤️🌹🌸🌷🌺💐

Leave a Reply

Your email address will not be published. Required fields are marked *

Back to top