ਪਤਾਸੇ

Share on
ਨੱਚ ਲੈ ਮੋਰਨੀਏ ਪੰਜ ਪਤਾਸੇ ਵਾਰਾਂ
ਜੱਟੀ ਅੱਡੀ ਨਾਲ ਜਾਵੇ ਪਤਾਸੇ ਭੋਰਦੀ
ਸਵਰਗਵਾਸੀ ਪਰਮਿੰਦਰ ਸੰਧੂ ਦਾ ਗੀਤ- ਘਰ ਆ ਗਏ ਸੋਹਣਿਆ ਵੇ ,ਚੁੰਨੀ ਨਾਲ ਪਤਾਸੇ। ਖਾਣ ਚ ਬਹੁਤ ਸੁਆਦ ਹੁੰਦੇ ਨੇ ।ਪਹਿਲਾਂ ਮੁੰਡੇ ਕੁੜੀ ਦੇ ਸ਼ਗਨ ਵੇਲੇ ਪਤਾਸੇ ਭੇਜੇ ਜਾਂਦੇ ਸੀ । ਮੁੰਡੇ ਦੇ ਮੰਗਣੇ ਵੇਲੇ ਛੋਟੇ ਛੋਟੇ ਲਿਫਾਫੇ ਪਤਾਸਿਆਂ ਦੇ ਦਿੱਤੇ ਜਾਂਦੇ ਸੀ।ਫੇਰ ਲੱਡੂ ਪਰ ਹੁਣ ਤਾਂ ਕੋਈ ਤੋੜਾ ਈ ਨਹੀਂ ( ਅਮੀਰੀ ਮਠਿਆਈ)
ਧਾਰਮਿਕ ਸਥਾਨਾਂ ਤੇ ਪ੍ਰਸ਼ਾਦ ਵਜੋਂ ਵੀ ਵਰਤੇ ਜਾਂਦੇ ਨੇ। ਪਵਿੱਤਰ ਅੰਮ੍ਰਿਤ ਵੀ ਪਤਾਸਿਆਂ ਤੋ ਤਿਆਰ ਕੀਤਾ ਜਾਂਦਾ। ਸ਼੍ਰੀ ਦਰਬਾਰ ਸਾਹਿਬ ਤੋਂ ਜਦੋਂ ਸਿਰੋਪਾਓ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਸੀ ਉਹਦੇ ਵਿੱਚ ਪ੍ਰਸ਼ਾਦ ਵਜੋਂ ਵੱਡਾ ਪਤਾਸਾ ਮਿਲ ਜਾਣਾ ਤਾਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਣਾ।( ਹੁਣ ਦਾ ਮੈਂਨੂੰ ਪਤਾ ਨਹੀਂ)
ਮੁੰਡੇ, ਕੁੜੀ ਦੇ ਵਿਆਹ ਵੇਲੇ ਨਾਨਕਿਆਂ ਨੂੰ ਭੇਲੀ ਵਿੱਚ ਗੁੜ ਤੇ ਪਤਾਸੇ ਦਿੱਤੇ ਜਾਂਦੇ ਸੀ ਹੁਣ ਮਾਡਰਨ ਜਮਾਨਾ ਪਤਾ ਨਹੀਂ ਕਿੱਥੇ ਜਾ ਕੇ ਖੜੂ ਇਹ ਅਮੀਰੀ।
ਜਦੋਂ ਘਰ ਚ ਮੁੰਡੇ ਦਾ ਜਨਮ ਹੁੰਦਾ ਤਾਂ ਜੇ ਮੁੰਡੇ ਦਾ ਜਨਮ ਦਾਦਕੇ ਘਰ ਚ ਹੋਇਆ ਤਾਂ ਗੁੜ ਤੇ ਪਤਾਸਿਆਂ ਦੀ ਭੇਲੀ ਨਾਨਕਿਆਂ ਨੂੰ ਜੇ ਨਾਨਕੇ ਘਰ ਚ ਹੋਵੇ ਤਾਂ ਦਾਦਕਿਆਂ ਨੂੰ ਭੇਲੀ ਤੇ ਨਵੇਂ ਜਨਮੇ ਮੁੰਡੇ ਦੇ ਪਿਓ ਦੀਆਂ ਭੂਆ,ਮਾਸੀਆਂ ਤੇ ਨਵੇਂ ਜੰਮੇ ਮੁੰਡੇ ਦੀਆਂ ਭੂਆ,ਮਾਸੀਆਂ ਨੂੰ ਗੁੜ ਪਤਾਸਿਆਂ ਦੀ ਭੇਲੀ ਲਾਗੀ ਹੱਥ ਭੇਜੀ ਜਾਂਦੀ ਸੀ ਪਰ ਹੁਣ ਪਤਾਸਿਆਂ ਦੀ ਥਾਂ ਭਾਂਤ ਸੁਭਾਂਤੀ ਮਠਿਆਈ ਨੇ ਲੈ ਲਈ ਲਗਦਾ ਪਤਾਸਿਆਂ ਨੂੰ ਵੀ ਨਵੀਂ ਪੀੜੀ ਭੁੱਲ ਜਾਵੇਗੀ।
ਆਓ ਨਾ ਵਿਸਾਰੀਏ ਇਹਨਾਂ ਚੀਜਾਂ ਨੂੰ। ਕਈ ਦਿਨਾਂ ਦੇ ਦਿਮਾਗ ਚ ਬੜੇ ਹੋਏ ਸੀ। ਮੈਂ ਖਰੀਦੇ ਕੇ ਖਾਧੇ।

pr-admin

Leave a Reply

Your email address will not be published. Required fields are marked *

Back to top