ਰੁਮਾਲ

Share on

* ਰੁਮਾਲ*
ਰੁਮਾਲ ਇਕ ਚੌਰਸ ਕੱਪੜੇ ਦਾ ਟੁੱਕੜਾ ਹੁੰਦਾ ਹੈ। ਇਹ ਇਨਸਾਨ ਦੀ ਲੋੜ ਪੂਰੀ ਕਰਦਾ ਹੈ।ਰੁਮਾਲ ਪਿਆਰ ਦੀ ਨਿਸ਼ਾਨੀ ਵੀ ਹੈ ,ਬਹੁਤ ਸਾਰੇ ਕਲਾਕਾਰਾਂ ਨੇ ਰੁਮਾਲ ਤੇ ਗੀਤ ਗਾਏ ਹਨ:
* ਕੱਢਣਾ ਰੁਮਾਲ ਦੇ ਗਿਓਂ ,ਆਪ ਬਹਿ ਗਿਓਂ ਵਲਾਇਤ ਵਿੱਚ ਜਾ ਕੇ,ਕੀ ਲੱਭਾ ਬੇਦਰਦਾ ਵੇ ਸਾਡੀ ਅੱਲੜ੍ਹਾਂ ਦੀ ਨੀਂਦ ਗਵਾ ਕੇ * ਗੁਲਸ਼ਨ ਕੋਮਲ ਜੀ
**ਵੀਰ ਹਰਭਜਨ ਮਾਨ: ਮੈਨੂੰ ਇਕ ਕੁੜੀ ਨੇ ਰੁਮਾਲ ਭੇਜਿਆ, ਉੱਤੇ ਲਿਖ ਦਿਲ ਵਾਲਾ ਹਾਲ ਭੇਜਿਆ,ਤੇਰੇ ਬਿਨ ਕਹਿੰਦੀ ਮੇਰਾ ਚਿੱਤ ਨਾ ਲੱਗੇ ,ਨਿੱਕਾ ਜਿਹਾ ਸੋਹਣਿਆ ਸਵਾਲ ਭੇਜਿਆ – ਗੀਤਕਾਰ ਦਵਿੰਦਰ ਖੰਨੇ ਵਾਲਾ
* ਗੱਭਰੂ ਦਾ ਚੈਨ ਗਿਆ ,ਫਿਰੇ ਰੇਸ਼ਮੀ ਰੁਮਾਲ ਚੁੰਮਦਾ – ਦਲਜੀਤ ਦੋਸਾਂਝ
ਜੈਲੀ* ਚਿੱਤ ਕਰੇ ਬਣ ਜਾਂ ਰੁਮਾਲ ਬੱਲੀਏ, ਤੇਰੀਆਂ ਹਥੇਲੀਆਂ ਨੂੰ ਚੁੰਮਦਾ ਰਹਾਂ
* ਸੱਜਣ ਰੁਮਾਲ ਦੇ ਗਿਆ ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ – ਬੱਬੂ ਮਾਨ

ਕਰਤਾਰ ਰਮਲਾ * ਜੇ ਤੂੰ ਹੋਵੇਂ ਰੇਸ਼ਮੀ ਰੁਮਾਲ, ਤੈਨੂੰ ਜੇਬ ਚੋਂ ਕਦੇ ਨਾ ਬਾਹਰ ਕੱਢਿਆ ਕਰਾਂ।
** ਹੁਣ ਕਿਉਂ ਨਹੀਂ ਦਿੰਦਾ ਮੈਨੂੰ ਆਪਣਾ ਰੁਮਾਲ ਬਈ ਬਈ * ਰਣਜੀਤ ਕੌਰ
ਜਾਂਦੀ ਜਾਂਦੀ ਜਾਣ ਕੇ ਰੁਮਾਲ ਭੁੱਲ ਗਈ- ਸਵ: ਸੁਰਜੀਤ ਬਿੰਦਰਖੀਆ ।
ਇੰਦਰਜੀਤ ਨਿੱਕੂ: ਕੋਈ ਕੋਈ ਚੁੰਮ ਸੁੱਟਦਾ ਰੁਮਾਲ।
ਆਹ ਲੈ ਫੜ ਰੱਖ ਸੋਹਣਿਆ ਵੇ ਤੇਰਾ ਕੱਢਿਆ ਰੁਮਾਲ ਉਤੇ ਨਾਂ,ਗੁਟ ਤੇ ਰੁਮਾਲ ਬੰਨ ਕੇ ,ਨੱਚਦੀ ਵੇ ਤੇਰੇ ਕਰਕੇ , ਕੁੜੀ ਰੇਸ਼ਮੀ ਰੁਮਾਲ ਵਰਗੀ ਹੱਥਾਂ ਚੋਂ ਤਿੱਲਕਦੀ ਜਾਵੇ।ਬਹੁਤ ਗੀਤ ਨੇ ਰੁਮਾਲ ਤੇ,ਕੁੜੀਆਂ ਆਪਣੇ ਦਾਜ ਵਿੱਚ ਤਰਾਂ ਤਰਾਂ ਦੇ ਰੁਮਾਲ ਬਣਾਉਂਦੀਆਂ ਸਨ ,ਬਹੁਤ ਸੋਹਣੀ ਕਢਾਈ ਕੀਤੀ ਜਾਂਦੀ ਸੀ ,ਕਈ ਵਾਰ ਘਰਵਾਲੇ ਦਾ ਨਾਮ ਵੀ ਰੁਮਾਲ ਤੇ ਕੱਢਾਈ ਵਿਚ ਕੱਢ ਦਿੰਦੀਆਂ ਸੀ।ਆਲੇ ਦੁਆਲੇ ਬਰੀਕ ਲੈਸ ਜਾ ਬੀਡਿੰਗ ਕਰਕੇ ਛੋਟੇ ਛੋਟੇ ਬੰਬਲ ਲਮਕਦੇ ਰੱਖੇ ਜਾਂਦੇ ਸਨ।ਜੇ ਕਿਸੇ ਦਾ ਘਰਵਾਲਾ ਦੂਰ ਨੌਕਰੀ ਕਰਦਾ ਹੁੰਦਾ ਤਾਂ ਉਹ ਆਪਣੀ ਘਰਵਾਲੀ ਦਾ ਕੱਢਿਆ ਰੁਮਾਲ ਨਾਲ ਲੈ ਜਾਂਦਾ ਤੇ ਜਦੋਂ ਉਹਦੀ ਯਾਦ ਸਤਾਉਂਦੀ ਤਾਂ ਕੱਢ ਕੇ ਵੇਖ ਲੈਂਦਾ।ਇਹ ਪਿਆਰ ਦਾ ਤੋਹਫਾ ਸਮਝਿਆ ਜਾਂਦਾ ਸੀ ਤੇ ਜਿਸ ਨੂੰ ਦਿੱਤਾ ਜਾਂਦਾ ਉਹ ਵੀ ਸਾਂਭ ਸਾਂਭ ਰੱਖਦਾ।ਹੁਣ ਪਿਆਰ ਵੀ ਅਮੀਰ ਤੇ ਤੋਹਫੇ ਵੀ ਅਮੀਰ। ਨਵੇਂ ਜਮਾਨੇ ਨੇ ਬਹੁਤ ਕੁੱਝ ਬਦਲ ਦਿਤਾ।ਮਰਦ ਇਸ ਨੂੰ ਕੋਟ ,ਪੈਂਟ ਦੀ ਜੇਬ ਚ ਤੇ ਕੁੜਤੇ ਦੇ ਖੀਸੇ ਵਿੱਚ ਪਾਉਂਦੇ ਤੇ ਆਪਣੀ ਲੋੜ ਪੂਰੀ ਕਰਦੇ। ਇਸਤਰੀਆਂ ਦੇ ਆਮ ਤੌਰ ਤੇ ਹੱਥ ਵਿੱਚ ਈ ਹੁੰਦਾ ,ਜੇ ਕੋਈ ਵਾਰ ਵਾਰ ਰੁਮਾਲ ਦੀ ਵਰਤੋਂ ਕਰਦੀ ਤਾਂ ਆਖਦੀਆਂ
** ਮਾਰੀ ਸ਼ੌਂਕ ਦੀ ਹੱਥ ਚ ਰੁਮਾਲ ਰੱਖਦੀ।
ਗਿੱਧੇ ਚ ਬੋਲੀਆਂ ਵੀ ਪਾਈ ਜਾਂਦੀ
* ਦੱਸ ਕੀਹਦਾ ਕੱਢਾਂ ਰੁਮਾਲ ਮਾਏ ਮੇਰੀਏ।
*ਵੀਰ *ਦਾ ਸਬੰਧ ਵੀ ਹੈ ਰੁਮਾਲ ਨਾਲ
* ਅੱਗੇ ਤਾਂ ਕਿੱਕਰਾਂ ਨੂੰ ਪੀਲੇ ਫੁੱਲ ਲੱਗਦੇ ਹੁਣ ਕਿਉਂ ਲਗਦੇ ਲਾਲ ,* ਵੀਰ ਮੇਰਾ ਸੁੱਤਾ ਪਿਆ ਮੂੰਹ ਤੇ ਹਰਾ ਰੁਮਾਲ
*ਵੀਰ ਨੂੰ ਗਰਮੀ ਚੋਂ ਆਇਆ ਵੇਖ ਕੇ ਭੈਣ ਕਹਿੰਦੀ ਆ
** ਰੇਸ਼ਮੀ ਰੁਮਾਲ ਕੱਢ ਕੇ ਮੁੱਖ ਪੂੰਝਦੀ ਵੀਰਨਾ ਤੇਰਾ।
ਰੁਮਾਲ ਹੱਥ,ਜੇਬ ਵਿੱਚ ਰੱਖਣ ਤੋਂ ਇਲਾਵਾ ਮੁੰਡੇ ਜੂੜੇ ਤੇ ਵੀ ਬੰਨਦੇ ਹਨ।ਬਚਪਨ ਵਿੱਚ ਮੁੰਡੇ ਦੇ ਜੂੜੇ ਤੇ ਰੁਮਾਲ ਬੰਨਣ ਦਾ ਬਹੁਤ ਰਿਵਾਜ ਸੀ। ਕਈ ਵੱਡੇ ਹੋ ਕੇ ਵੀ ਬੰਨਦੇ ਸੀ
** ਦੇਬੀ ਮਖਸੂਸਪੁਰੀ ਆਖਦੇ ਹਨ: ਮੁੰਡਾ ਜੂੜੇ ਤੇ ਸੀ ਬੰਨਦਾ ਰੁਮਾਲ,, ਹੁਣ ਕਦੇ ਮਿਲਿਆ ਈ ਨਹੀਂ।
ਜਿਨਾਂ ਦੇ ਸਿਰ ਤੇ ਵਾਲ
ਨਹੀਂ ਹਨ ਉਹ ਧਾਰਮਿਕ ਸਥਾਨ, ਪ੍ਰੋਗਰਾਮ ਤੇ ਥੋੜੇ ਵੱਡੇ ਰੁਮਾਲ ਨਾਲ ਆਪਣਾ ਸਿਰ ਢਕਦੇ ਹਨ। ਪਹਿਲੇ ਸਮਿਆਂ ਚ ਜੋ ਕੁੜੀ ਦੇ ਸ਼ਗਨ ਵੇਲੇ ਨਿੱਕ ਸੁਕ ਕੇ ਮੁੰਡੇ ਵਾਲਿਆਂ ਨੂੰ ਭੇਜਿਆ ਜਾਂਦਾ ਸੀ ਉਹ ਥਾਲਾਂ ਵਿਚ ਪਾ ਕੇ ਤੇ ਉਹਨਾਂ ਥਾਲਾਂ ਨੂੰ ਵੰਨ ਸੁਵੰਨੇ ਰੇਸ਼ਮੀ ਰੁਮਾਲਾਂ ਨਾਲ ਢਕਿਆ ਜਾਂਦਾ ਸੀ।ਘਰ ਦੀ ਬੈਠਕ ਵਿੱਚ ਕੰਸ ਤੇ ਵੀ ਕੱਢਵੇਂ ਰੁਮਾਲ ਵਿਛਾਉਣ ਦਾ ਰਿਵਾਜ ਸੀ।ਹੁਣ ਰੁਮਾਲ ਕਰੋਸ਼ੀਏ ਨਾਲ ਵੀ ਬੁਣੇ ਜਾਂਦੇ ਨੇ ਵੱਡੇ ਵੱਡੇ। ਜਦੋਂ ਪਿੰਡਾਂ ਚ ਲੋਹੜੀ ਜਾਂ ਵਿਆਹ ਦੀ ਭਾਜੀ ਵੰਡੀ ਜਾਂਦੀ ਤਾਂ ਵੱਡੀਆਂ ਪਰਾਤਾਂ ਤੇ ਜਿਆਦਾਤਰ ਕਰੋਸ਼ੀਏ ਨਾਲ ਬੁਣੇ ਰੁਮਾਲ ਦਿਤੇ ਜਾਂਦੇ ਸੀ।ਧਰਤੀ ਤੇ ਮੇਖਾਂ ਗੱਡ ਕੇ ,ਤਣ ਕੇ ਬਹੁਤ ਸੋਹਣੇ ਰੁਮਾਲ ਬੁਣੇ ਜਾਂਦੇ ਸੀ।ਬਾਹਰਲੇ ਦੇਸ਼ਾਂ ਵਿੱਚ ਰੁਮਾਲਾਂ ਦੀ ਲੋੜ ਪੈਂਦੀ ਆ ,ਜਦੋਂ ਵਿਆਹ ਹੁੰਦਾ ,ਜਿਨਾਂ ਦੇ ਵਾਲ ਕੱਟੇ ਹੁੰਦੇ ਨੇ ਅਨੰਦ ਕਾਰਜ ਵੇਲੇ ਗੁਰੂ ਘਰ ਜਾਣ ਵੇਲੇ ਸਿਰ ਢੱਕਣਾ ਹੁੰਦਾ ਤਾਂ ਮੁੰਡੇ ਤੇ ਕੁੜੀ ਵਾਲੇ ਦੋ ਰੰਗ ਚੁਣ ਕੇ ਰੁਮਾਲ ਬਣਵਾਉਂਦੇ ਹਨ,ਨਹੀਂ ਤਾਂ ਉਥੇ ਰੁਮਾਲ ਦੀ ਵਰਤੋਂ ਘੱਟ ਈ ਹੁੰਦੀ ਆ ਜੇ ਕੋਈ ਏਧਰੋਂ ਗਿਆ ਬਜ਼ੁਰਗ ਜਾਂ ਬੀਬੀ ਆਪਣੇ ਕੋਲ ਰੁਮਾਲ ਰੱਖਦੇ ਨੇ ਉਹਨਾਂ ਨੂੰ ਦੇਸੀ ਕਹਿ ਦਿੱਤਾ ਜਾਂਦਾ।ਰੁਮਾਲ ਸਾਡੇ ਅਮੀਰ ਪੰਜਾਬੀ ਸੱਭਿਆਚਾਰ ਦੀ ਇਕ ਸੋਹਣੀ ਵੰਨਗੀ ਆ ਪਰ ਦੁੱਖ ਦੀ ਗੱਲ ਆ ਸਾਡਾ ਵਿਰਸਾ ਸਾਨੂੰ ਵਿਸਰਦਾ ਜਾਂਦਾ ਆਓ ਹੰਭਲਾ ਮਾਰੀਏ ਤੇ ਅਮੀਰ ਵਿਰਸੇ ਨੂੰ ਬਚਾਈਏ।
ਜਤਿੰਦਰ ਕੌਰ ਬੁਆਲ ਸਮਰਾਲਾ ,

9814882840

pr-admin

Leave a Reply

Your email address will not be published. Required fields are marked *

Back to top