* ਸਾਡੇ ਸਮਿਆਂ ਦੀ ਫਰਿਜ ** ਜਾਲੀ ,ਡੋਲੀ

Share on

ਜਦੋਂ ਸੁਰਤ ਸੰਭਲੀ ਤਾਂ ਸਾਡੇ ਘਰ ਇਹ ਡੋਲੀ ਵੇਖੀ। ਮਾਂ ਬੜਾ ਸਾਂਭ ਕੇ ਰੱਖਦੀ ਜਾਲੀ ਨੂੰ ,ਨਾਲੇ ਦੱਸਦੀ ਇਹ ਮੈਂ ਬੱਬੀ ਦੇ ਸ਼ੂਸ਼ਕ ਚ ਲੈ ਕੇ ਆਈ ਸੀ। ਜਿਆਦਾਤਰ ਜਾਲੀ ਜਾਂ ਡੋਲੀ ਲੱਕੜ ਦੀ ਬਣੀ ਹੁੰਦੀ,ਪਿਛਲਾ ਪਾਸਾ
ਬੰਦ ,ਆਲੇ ਦੁਆਲੇ ਜਾਲੀ ਤੇ ਦਰਵਾਜ਼ਾ ਵੀ ਜਾਲੀ ਦਾ ਹੁੰਦਾ, ਦਰਵਾਜ਼ੇ ਨੂੰ ਕੁੰਡੀ ਲੱਗੀ ਹੁੰਦੀ ਤੇ ਉਹਦੇ ਵਿੱਚ ਕੀਲੀ ਅੜਾ ਦਿੱਤੀ ਜਾਂਦੀ ।ਇਹਦੇ ਵਿੱਚ ਚਾਹ ਲਈ ਦੁੱਧ, ਦਹੀਂ ,ਮੱਖਣ, ਘਿਓ ਬਚਿਆ ਹੋਇਆ ਸਾਗ,ਦਾਲ,ਸਬਜੀ ਤੇ ਆਟਾ ਆਦਿ ਰੱਖਿਆ ਜਾਂਦਾ ਸੀ ਤੇ ਇਕ ਤਰ੍ਹਾਂ ਨਾਲ ਇਹ ਉਦੋਂ ਫਰਿੱਜ ਦਾ ਕੰਮ ਦਿੰਦੀ ਸੀ। ਬਿੱਲੀ, ਚੂਹੇ ਆਦਿ ਤੋਂ ਵੀ ਚੀਜ਼ ਸੁਰਖਿਅਤ ਪਈ ਰਹਿੰਦੀ ਸੀ।ਮੱਛਰ ,ਮੱਖੀ ਤੋਂ ਵੀ ਚੀਜ਼ਾਂ ਨੂੰ ਬਚਾਉਂਦੀ ਸੀ ਡੋਲੀ।


ਜਾਲੀ ਵੀ ਘਰ ਦਾ ਸ਼ਿੰਗਾਰ ਸਮਝੀ ਜਾਂਦੀ ਸੀ ਇਹਦੇ ਵਿਚ ਇਕ ਦਰਾਜ ਹੁੰਦਾ ਸੀ ਉਹਦੇ ਵਿੱਚ ਬਹੁਤ ਚੀਜਾਂ ਸਾਂਭ ਦਿਤੀਆਂ ਜਾਂਦੀਆਂ ,ਉਦੋਂ ਕਿਹੜਾ ਘਰਾਂ ਚ ਅਲਮਾਰੀਆਂ ਹੁੰਦੀਆਂ ਸੀ।ਦਰਾਜ ਵੀ ਇਕ ਤਰ੍ਹਾਂ ਨਾਲ ਖਜਾਨਾ ਹੁੰਦਾ ਸੀ।
ਜੇ ਕਿਸੇ ਦੇ ਘਰ ਜਾਲੀ ਨਾ ਹੋਣੀ ਤਾਂ ਕਈ ਬੀਬੀਆਂ ਨੇ ਕਹਿਣਾ, ਲੈ ਕੁੜੇ ਥੋਡੇ ਡੋਲੀ ਵੀ ਨੀ,ਨਾ ਭੈਣੇ ਡੋਲੀ ਬਿਨਾਂ ਤਾਂ ਔਖਾ ,ਕਿਵੇਂ ਸਰਦਾ? ਮਤਲਬ ਕਿੰਨੀ ਅਹਿਮੀਅਤ ਸੀ ਡੋਲੀ ਦੀ ਪਰ ਫਰਿੱਜ ਦੇ ਘਰਾਂ ਚ ਆਉਣ ਕਰਕੇ ਇਹਦੀ ਕਦਰ ਕਾਫੀ ਘਟ ਗਈ। ਕਈ ਘਰਾਂ ਚ ਪਰਛੱਤੀਆਂ ਤੇ ਪਈਆਂ ਦਿਸਦੀਆਂ ਬਹੁਤਿਆਂ ਨੇ ਘਰੋਂ ਕੱਢ ਮਾਰੀਆਂ। ਮੇਰੇ ਘਰ ਚ ਮੈਂ ਅਜੇ ਵੀ ਆਪਣੀ ਇਹ ਪਹਿਲੀ ਫਰਿੱਜ ਸਾਂਭ ਕੇ ਰੱਖੀ ਆ ਜਦੋਂ ਵੀ ਘਰ ਦੇ ਦਰਵਾਜੇ ਖਿੜਕੀਆਂ ਨੂੰ ਪੇਂਟ ਕਰਵਾਈਦਾ ਡੋਲੀ ਦੀ ਟੌਹਰ ਪੂਰੀ ਕਢਵਾ ਦੇਈਦੀਆ ਤੇ ਅੱਜ ਵੀ ਮੈਂ ਡੋਲੀ ਦੀ ਵਰਤੋਂ ਕਰ ਰਹੀ ਹਾਂ। ਜਮਾਨੇ ਨਾਲ ਚੱਲਣਾ ਮਾੜੀ ਗੱਲ ਨਹੀਂ ਪਰ ਇਹ ਪੁਰਾਤਨ ਨਿਸ਼ਾਨੀਆਂ ਵੀ ਘਰਾਂ ਚੋਂ ਨਾ ਕੱਢੋ ਸਾਂਭ ਕੇ ਰੱਖੋ।

ਜਤਿੰਦਰ ਕੌਰ ਬੁਆਲ ਸਮਰਾਲਾ

pr-admin

Leave a Reply

Your email address will not be published. Required fields are marked *

Back to top