ਹਰ ਇਨਸਾਨ ਦੀ ਕਾਮਯਾਬੀ ਦੇ ਪਿੱਛੇ ਕਿਸੇ ਨਾ ਕਿਸੇ ਇਨਸਾਨ ਦਾ ਸਹਿਯੋਗ ਹੁੰਦਾ ਹੈ

Share on

** ਵਿਆਹ ਦੀ ਵਰ੍ਹੇਗੰਢ ਤੇ ਬਹੁਤ ਬਹੁਤ ਮੁਬਾਰਕਾਂ, ਤੁਹਾਡੀ ਦੋਹਾਂ ਦੀ ਜੋੜੀ ਨਿਭੇਗੀ ਉਮਰਾਂ ਤੋੜੀ, ਗੁਰੂ ਲੋਕ ਗੀਤ ਜਿੰਨੀ ਲੰਮੀ ਉਮਰ ਤੇ ਤਰੱਕੀਆਂ ਬਖਸ਼ੇ, ਜੋੜੀਆਂ ਜੱਗ ਥੋੜੀਆਂ

* ਵੀਰ ਹਰਭਜਨ ਮਾਨ , ਹਰਮਨ ਮਾਨ**
* ਤੁਹਾਡੀ ਦੋਹਾਂ ਦੀ ਜੋੜੀ, ਨਿਭੇਗੀ ਉਮਰਾਂ ਤੋੜੀ *

ਹਰ ਇਨਸਾਨ ਦੀ ਕਾਮਯਾਬੀ ਦੇ ਪਿੱਛੇ ਕਿਸੇ ਨਾ ਕਿਸੇ ਇਨਸਾਨ ਦਾ ਸਹਿਯੋਗ ਹੁੰਦਾ ਹੈ, ਉਹ ਸਹਿਯੋਗ ਇਨਸਾਨ ਨੂੰ ਆਪਣੀ ਮੰਜ਼ਿਲ ਤੇ ਪਹੁੰਚਣ ਚ ਬਹੁਤ ਸਹਾਈ ਸਿੱਧ ਹੁੰਦਾ ਹੈ, ਸਹੀ ਰਸਤਾ ਵੀ ਦਿਖਾਉਂਦਾ ਹੈ, ਮੈ ਇੱਥੇ ਗੱਲ ਕਰਦੀ ਹਾਂ ਹਰਭਜਨ ਮਾਨ ਦੀ ਜੋ ਕਿ ਅੱਜ ਸਮੁੱਚੀ ਪੰਜਾਬੀਅਤ ਦਾ ਮਾਣ ਹੈ ਤੇ ਪੂਰੇ ਸੰਸਾਰ ਵਿੱਚ ਅੱਜ ਉਸਦੀ ਗਾਇਕੀ ਦਾ ਜਾਦੂ ਛਾਇਆ ਹੋਇਆ ਹੈ। ਏਨੀ ਵੱਡੀ ਕਾਮਯਾਬੀ ਦੇ ਪਿੱਛੇ ਉਨ੍ਹਾਂ ਦੀ ਧਰਮਪਤਨੀ ਹਰਮਨ ਮਾਨ ਦਾ ਬਹੁਤ ਵੱਡਾ ਸਹਿਯੋਗ ਹੈ ਜੇ ਉਹਨਾਂ ਦਾ ਸਹਿਯੋਗ ਹਰਭਜਨ ਮਾਨ ਨੂੰ ਨਾ ਮਿਲਦਾ ਤਾਂ ਸ਼ਾਇਦ ਉਸ ਨੂੰ ਅੱਜ ਏਨੀ ਕਾਮਯਾਬੀ ਨਾ ਮਿਲਦੀ।ਭਾਵੇਂ ਹਰ ਇਨਸਾਨ ਦੀ ਕਾਮਯਾਬੀ ਚ ਉਸਦੀ ਆਪਣੀ ਲਗਨ ਤੇ ਮਿਹਨਤ ਵੀ ਹੁੰਦੀ ਆ ਪਰ ਪਰਿਵਾਰ ਦੇ ਸਹਿਯੋਗ ਤੋਂ ਬਿਨਾਂ ਉਹ ਕਾਮਯਾਬੀ ਦੇ ਸਿਖਰ ਤੇ ਨਹੀਂ ਪਹੁੰਚ ਸਕਦਾ। ਹਰਭਜਨ ਮਾਨ ਨੂੰ ਉਹਨਾਂ ਦੀ ਜੀਵਨ ਸਾਥਣ ਨੇ ਹਰ ਕਦਮ ਤੇ ਸਹਿਯੋਗ ਦਿੱਤਾ ਹੈ।ਹਰਮਨ ਮਾਨ ਨੇ ਹਰਭਜਨ ਦੀ ਅੰਦਰਲੀ ਪ੍ਰਤਿਭਾ ਨੂੰ ਪਛਾਣਿਆ ਤੇ ਉਤਸ਼ਾਹਿਤ ਵੀ ਕੀਤਾ। ਪਤੀ ਦੀ ਖੁਸ਼ੀ ਲਈ ਆਪਣੀਆਂ ਖੁਸ਼ੀਆਂ ਦਾ ਤਿਆਗ ਕੀਤਾ, ਕਨੇਡਾ ਤੋਂ ਆ ਕੇ ਪੰਜਾਬ ਵਸੇ ਜੋ ਕਿ ਉਨ੍ਹਾਂ ਲਈ ਬਹੁਤ ਔਖਾ ਸੀ ਪਰ ਉਹ ਆਪਣੇ ਪਤੀ ਦੀ ਖੁਸ਼ੀ ਤੇ ਪ੍ਰਸਿੱਧੀ ਚਾਹੁੰਦੇ ਸਨ ਜੇ ਇੰਝ ਕਹਿ ਦੇਈਏ ਕਿ ਹਰਮਨ ਮਾਨ ਨੇ ਆਪਣੇ ਪਤੀ ਹਰਭਜਨ ਮਾਨ ਨੂੰ ਪੰਜਾਬੀ ਸੱਭਿਆਚਾਰ ਨੂੰ ਸੌਂਪ ਦਿੱਤਾ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਰੱਬ ਨੇ ਹੁਸਨ ਵੀ ਰੱਜਵਾਂ ਦਿੱਤਾ ਹਰਮਨ ਮਾਨ ਨੂੰ, ਸੋਹਣੀ ਸ਼ਕਲ ਦੇ ਨਾਲ ਸੋਹਣੀ ਸੀਰਤ ਵੀ ਬਖਸ਼ੀ ਹੈ


* ਸੋਹਣੀਆਂ ਸ਼ਕਲਾਂ ਤਾਂ ਅਕਸਰ ਹੀ ਜੱਗ ਤੇ ਆਉਂਦੀਆਂ ਨੇ ਪ੍ਰੀਤ ਕੰਵਲਾ*
* ਸੋਹਣੀਆਂ ਸੀਰਤਾਂ ਦਾ ਕੋਈ ਵਿਰਲਾ ਹੈ ਅਧਿਕਾਰੀ *
ਬਹੁਤ ਵਧੀਆ ਲਗਦਾ ਜਦੋ ਹਰਭਜਨ ਮਾਨ ਸਟੇਜ ਤੋਂ ਇਹ ਸਤਰਾਂ ਗਾਉਂਦੇ ਹਨ
* ਮੈਨੂੰ ਬੜਾ ਪਿਆਰਾ ਲੱਗਦਾ ਏ, ਤੇਰੇ ਵਾਲਾਂ ਵਿਚਲਾ ਚੀਰ ਕੁੜੇ*
ਮੈਂ ਉਸ ਵੇਲੇ ਸੋਚਦੀ ਹੁੰਦੀ ਹਾਂ ਕਿ ਇਹ ਤਾਰੀਫ ਹਰਮਨ ਮਾਨ ਦੀ ਹੋ ਰਹੀ ਆ।ਉਹ ਬਹੁਤ ਦਲੇਰ ਤੇ ਦ੍ਰਿੜ ਇਰਾਦੇ ਵਾਲੀ ਹੈ। ਉਨ੍ਹਾਂ ਨੂੰ ਬੱਚਿਆਂ ਦੀ ਪੜ੍ਹਾਈ ਲਈ ਕਨੇਡਾ ਵੀ ਜਾਣਾ ਪਿਆ ਤੇ ਇਕੱਲਿਆਂ ਉਥੇ ਰਹਿ ਕੇ ਬੱਚੇ ਪਾਲੇ ਤੇ ਸਕੂਲ, ਕਾਲਜ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਤੇ ਨਿਭਾ ਰਹੇ ਹਨ ਇਕ ਤਰ੍ਹਾਂ ਨਾਲ ਹਰਮਨ ਮਾਨ ਨੇ ਆਪਣੇ ਪਤੀ ਹਰਭਜਨ ਮਾਨ ਤੋਂ ਆਪਾ ਵਾਰਿਆ ਹੈ।ਉਹ ਪੇਕਿਆਂ, ਸਹੁਰਿਆਂ ਦੇ ਰਿਸ਼ਤੇ ਵੀ ਬਹੁਤ ਬਾਖੂਬੀ ਨਾਲ ਨਿਭਾ ਰਹੇ ਹਨ ਤਾਂ ਹੀ ਹਰਭਜਨ ਕਹਿ ਦਿੰਦੇ ਹਨ

* ਯਾਰਾ ਓ ਦਿਲਦਾਰਾ ਤੈਨੂੰ ਚੰਨ ਕਹਾਂ ਕਿ ਤਾਰਾ ***

ਹਰਮਨ ਦੇ ਦਿਲ ਚ ਪੰਜਾਬੀ ਸੱਭਿਆਚਾਰ ਲਈ ਬਹੁਤ ਪਿਆਰ ਹੈ, ਹੋਵੇ ਵੀ ਕਿਵੇਂ ਨਾ ਉਹ ਬਾਪੂ ਕਰਨੈਲ ਸਿੰਘ ਪਾਰਸ ਦੀ ਪੋਤੀ ਆ, ਇੱਕ ਖਾਨਦਾਨੀ ਪਰਿਵਾਰ ਵਿੱਚੋਂ ਹਨ।ਗੱਲ ਭਾਵੇਂ ਹਰਭਜਨ ਦੇ ਗੀਤਾਂ ਦੀ ਕਰੀਏ ਜਾਂ ਫਿਲਮਾਂ ਦੀ ਉਹਨਾਂ ਨੇ ਆਪਣੇ ਪਤੀ ਹਰਭਜਨ ਮਾਨ ਨੂੰ ਦੋਹਾਂ ਚ ਬਹੁਤ ਚੰਗੀ ਸਲਾਹ ਦਿੱਤੀ ਹੈ ਜੋ ਉਨ੍ਹਾਂ ਨੂੰ ਨਹੀਂ ਚੰਗਾ ਲੱਗਦਾ ਉਹ ਸਾਫ ਮੂੰਹ ਤੇ ਆਖ ਦਿੰਦੇ ਹਨ ਕਿ ਇਹ ਠੀਕ ਨਹੀਂ ਕਿਉਂਕਿ ਉਹ ਆਪਣੇ ਪਤੀ ਹਰਭਜਨ ਮਾਨ ਦੀ ਕਾਮਯਾਬੀ ਤੇ ਪ੍ਰਸਿੱਧੀ ਚਾਹੁੰਦੇ ਹਨ। ਇਹ ਸਭ ਕੁੱਝ ਉਹ ਪਤਨੀ ਹੀ ਕਰ ਸਕਦੀ ਹੈ ਜੋ ਆਪ ਦਿਲੋਂ ਪੰਜਾਬੀ ਸੱਭਿਆਚਾਰ ਦਾ ਸਤਿਕਾਰ ਕਰਦੀ ਹੋਵੇ। ਉਹ ਪੰਜਾਬੀ ਸੱਭਿਆਚਾਰ ਪ੍ਰਤੀ ਬਹੁਤ ਸੁਚੇਤ ਹਨ ਤਾਂ ਹੀ ਹਰਭਜਨ ਆਖਦੇ ਹਨ
* ਮੇਰਾ ਇੱਕ ਇੱਕ ਸਾਹ ਰੱਬ ਲਿਖੇ ਤੇਰੇ ਨਾਲ ****


ਇਹੋ ਜਿਹੀਆਂ ਸਖਸ਼ੀਅਤਾਂ ਵਿਰਲੀਆਂ ਈ ਹੁੰਦੀਆਂ ਨੇ ਜਿਨ੍ਹਾਂ ਵਿਚੋਂ ਸਾਡੇ ਬਹੁਤ ਸਤਿਕਾਰ ਯੋਗ ਹਰਮਨ ਮਾਨ ਹਨ ਸੋ *1 ਜੁਲਾਈ ਨੂੰ ਵੀਰ ਹਰਭਜਨ ਮਾਨ ਤੇ ਹਰਮਨ ਮਾਨ ਦੇ ਵਿਆਹ ਦੀ ਵਰ੍ਹੇਗੰਢ ਦੋਹਾਂ ਨੂੰ ਬਹੁਤ ਬਹੁਤ ਮੁਬਾਰਕਾਂ।ਤੁਹਾਡਾ ਆਪਸੀ ਪਿਆਰ ਦੁਨੀਆਂ ਤੇ ਮਿਸਾਲ ਬਣ ਜਾਵੇ। ਕੀ ਕੀ ਵਡਿਆਈ ਕਰਾਂ ਹਰਮਨ ਤੁਹਾਡੀ ਕੋਈ ਇੱਕ ਹੋਵੇ ਤਾਂ ਦੱਸਾਂ, ਹਰਭਜਨ ਮਾਨ , ਹਰਮਨ ਮਾਨ ਦਾ ਸੱਤਰੰਗੀ ਪੀਂਘ 3 ਜਿੰਦੜੀਏ ਦਾ *ਮਹਿੰਦੀ ਦਾ ਬੂਟਾ ਆ ** ਇਹ ਗੀਤ ਹਰਮਨ ਮਾਨ ਦਾ ਮਨ ਪਸੰਦ ਗੀਤ ਲੱਗਿਆ ਮੈਨੂੰ। ਹਰਮਨ ਬਹੁਤ ਸਮਝਦਾਰ ਹਨ ਅੱਜ ਉਹਨਾਂ ਨੇ ਆਪਣੇ ਪਤੀ ਹਰਭਜਨ ਮਾਨ ਨੂੰ ** ਹਰਭਜਨ ਮਹਾਨ* ਬਣਾ ਦਿੱਤਾ
ਸੋ

* ਕੀਤੇ ਹੋਣੇ ਪੁੰਨ ਕੋਈ ਪਾਕ ਪੁਰਾਣੇ ਜਨਮਾਂ ਦੇ ***
ਤਾਹੀਓਂ ਰੀਝਾਂ ਲਾ ਲਾ ਰੱਬ ਨੇ ਕਰੀ ਉਸਾਰੀ ***

© ਜਤਿੰਦਰ ਕੌਰ ਬੁਆਲ ਸਮਰਾਲਾ

pr-admin

Leave a Reply

Your email address will not be published. Required fields are marked *

Back to top